‘ਆਪ’ ਸ਼ਾਮਲ ‘ਚ ਸ਼ਾਮਲ ਹੋਈ ਪੰਜਾਬੀ ਅਦਾਕਾਰਾ ਸੋਨੀਆ ਮਾਨ

ਚੰਡੀਗੜ੍ਹ – ਅਦਾਕਾਰਾ ਸੋਨੀਆ ਮਾਨ ਅੱਜ ਕਿਸੇ ਵੀ ਪਛਾਣ ਦੀ ਮੋਹਤਾਜ ਨਹੀਂ ਹੈ। ਅਦਾਕਾਰਾ ਆਏ ਦਿਨ ਹੀ ਸੁਰਖ਼ੀਆਂ ‘ਚ ਬਣੀ ਰਹਿੰਦੀ ਹੈ। ਹਾਲ ਹੀ ‘ਚ ਅਦਾਕਾਰਾ ਨੂੰ ਲੈ ਕੇ ਖ਼ਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਸੋਨੀਆ ਮਾਨ ਦੇ ‘ਆਪ’ ਪਾਰਟੀ ’ਚ ਸ਼ਾਮਲ ਹੋ ਗਈ ਹੈ।

PunjabKesari

ਸੋਨੀਆ ਮਾਨ ਦਾ ਸਿਆਸੀ ਸਫ਼ਰ
ਸੋਨੀਆ ਮਾਨ ਨੇ ਫਿਲਮ ਇੰਡਸਟਰੀ ‘ਚ ਆਪਣੀ ਖਾਸ ਪਛਾਣ ਬਣਾਈ ਹੈ ਅਤੇ ਸਮਾਜਿਕ ਮੁੱਦਿਆਂ ‘ਤੇ ਵੀ ਉਹ ਖੁੱਲ੍ਹ ਕੇ ਬੋਲਦੀ ਨਜ਼ਰ ਆਉਂਦੀ ਹੈ। ਉਨ੍ਹਾਂ ਦੇ ਰਾਜਨੀਤੀ ‘ਚ ਆਉਣ ਬਾਰੇ ਲੰਬੇ ਸਮੇਂ ਤੋਂ ਚਰਚਾ ਸੀ ਅਤੇ ਹੁਣ ਆਖਰਕਾਰ ਉਨ੍ਹਾਂ ਨੇ ‘ਆਪ’ ਦੇ ਪਲੇਟਫਾਰਮ ਤੋਂ ਆਪਣੀ ਰਾਜਨੀਤਿਕ ਪਾਰੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸ. ਬਲਦੇਵ ਸਿੰਘ ਜੀ ਦੀ ਧੀ ਅਤੇ ਪੰਜਾਬੀ ਅਦਾਕਾਰਾ ਸੋਨੀਆ ਮਾਨ ਨੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ‘ਚ ਸ਼ਮੂਲੀਅਤ ਕੀਤੀ। ਆਮ ਆਦਮੀ ਪਾਰਟੀ ਪਰਿਵਾਰ ‘ਚ ਉਨ੍ਹਾਂ ਦਾ ਬਹੁਤ ਸਵਾਗਤ ਹੈ।

By nishuthapar1

Leave a Reply

Your email address will not be published. Required fields are marked *